ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਪੰਜਾਬ ਅੰਦਰ ਵਿਦਿਆਰਥੀਆਂ ਵਿੱਚ ਨੈਤਿਕ ਗੁਣਾਂ ਨੂੰ ਭਰਪੂਰ ਕਰਨ ਲਈ ਵੱਖ-2 ਸਰਕਲਾਂ ਚਂ ਨੈਤਿਕ ਸਿੱਖਿਆਂ ਦਾ ਇਮਤਿਹਾਨ ਲਿਆ ਗਿਆ । ਮੋਗਾ-ਫਿਰੋਜ਼ਪੁਰ ਜ਼ੋਨ ਤਹਿਤ ਆਉਂਦੇ ਸਰਕਲ ਫਤਹਿਗੜ੍ਹ ਪੰਜਤੂਰ ਦੇ 35 ਸਕੂਲਾਂ ਦੇ ਕਰੀਬ 2450 ਵਿਦਿਆਰਥੀਆਂ ਨੇ ਇਸ ਪੇਪਰ ਵਿੱਚ ਹਿੱਸਾ ਲਿਆ ਜਿਸਨੂੰ ਸਰਕਲ ਦੀ ਪੂਰੀ ਟੀਮ ਵੱਲੋ ਸੁਚੱਜੇ ਢੰਗ ਨਾਲ ਇਸ ਕਾਰਜ ਨੂੰ ਸਿਰੇ ਲਗਾਇਆ ਗਿਆ ਜਿਸ ਵਿੱਚ ਸਮੂਹ ਸਕੂਲ ਦੇ ਮੁਖੀਆਂ ਅਤੇ ਸਟਾਫ ਵੱਲੋ ਸਹਿਯੋਗ ਦਿੱਤਾ ਗਿਆ। ਸਟੱਡੀ ਸਰਕਲ ਦੇ ਬੁਲਾਰੇ ਨੇ ਜਾਣਕਾਰੀ ਦਿੱਦੇ ਹੋਏ ਦੱਸਿਆਂ ਕਿ ਬੀਤੇ ਦਿਨੀ ਲਏ ਗਏ ਇਸ ਨੈਤਿਕ ਸਿੱਖਿਆਂ ਦੇ ਇਮਤਿਹਾਨ ਦਾ ਨਤੀਜਾ 31 ਅਗਸਤ ਨੂੰ ਐਲਾਨਿਆਂ ਜਾਵੇਗਾ ਅਤੇ ਅੱਵਲ ਆਉਣ ਵਾਲੇ ਵਿਦਿਆਂਰਥੀਆਂ ਨੂੰ ਮੋਮੈਂਟੋ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਵੱਡੇ ਪੱਧਰ ਤੇ ਲਏ ਗਏ ਇਸ ਨੈਤਿਕ ਸਿੱਖਿਆਂ ਦੇ ਇਮਤਿਹਾਨ ਮੌਕੇ ਪ੍ਰੀਤਮ ਸਿੰਘ ਮੈਂਬਰ ਸੁਪਰੀਮ ਕੌਂਸਲ, ਦਿਲਬਾਗ ਸਿੰਘ ਖੇਤਰ ਸਕੱਤਰ ਵਿਸ਼ੇਸ਼ ਮੁਹਿੰਮ, ਰਣਜੀਤਪਾਲ ਸਿੰਘ, ਜਸ਼ਨਦੀਪ ਸਿੰਘ ਖੇਤਰ ਸਕੱਤਰ ਵਿਦਿਆਰਥੀ ਵਿੰਗ, ਮਨਜੀਤ ਸਿੰਘ, ਬਲਵੀਰ ਸਿੰਘ, ਮੁਖਤਿਆਰ ਸਿੰਘ, ਨਰਿੰਦਰਪਾਲ ਸਿੰਘ, ਜਸਕਰਨ ਸਿੰਘ, ਵਰਿੰਦਰਜੀਤ ਸਿੰਘ ਮੋਗਾ, ਪ੍ਰੋ. ਤਰਸੇਮ ਸਿੰਘ, ਸ੍ਰ. ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਭੁਪਿੰਦਰ ਕੌਰ, ਮਨਜਿੰਦਰ ਸਿੰਘ,ਜਸਵੀਰ ਸਿੰਘ, ਦਲਜੀਤ ਸਿੰਘ, ਬਲਜੀਤ ਸਿੰਘ , ਰਣਜੀਤ ਸਿੰਘ ਰਿੰਕੂ ਆਦਿ ਸ਼ਾਮਿਲ ਸਨ।