Wednesday, November 27, 2024  

ਪੰਜਾਬ

ਸਿਹਤ ਵਿਭਾਗ ਨੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਡੇਂਗੂ/ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ

ਸਿਹਤ ਵਿਭਾਗ ਨੇ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਡੇਂਗੂ/ਮਲੇਰੀਆ ਵਿਰੋਧੀ ਗਤੀਵਿਧੀਆਂ ਕੀਤੀਆਂ

ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜਿਲਾ ਐਪੀਡਿਮੋਲੋਜਿਸਟ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਗਠਿਤ ਕੀਤੀਆਂ 55 ਟੀਮਾਂ ਨੇ ਜ਼ਿਲ੍ਹੇ ਅੰਦਰ ਪੈਂਦੇ ਸਾਰੇ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਵਿੱਚ ਡੇਂਗੂ/ ਮਲੇਰੀਏ ਵਿਰੋਧੀ ਗਤੀਵਿਧੀਆਂ ਕਰਕੇ  ਫਰਾਈਡੇ ਨੂੰ ਬਤੌਰ ਡਰਾਈ ਡੇਅ ਦੇ ਤੌਰ 'ਤੇ ਮਨਾਇਆ ਗਿਆ। ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਡਾਇਰੈਕਟਰ ਸਿਹਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹੇ ਅਧੀਨ ਪੈਂਦੇ ਸਾਰੇ ਬਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਅੰਦਰ ਕੂਲਰਾਂ , ਫਰਿਜਾਂ ਗਮਲਿਆਂ ਅਤੇ ਹੋਰ ਪਾਣੀ ਖੜਨ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ । 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਡਿਵੈਲਪਿੰਗ ਸੌਫਟ ਸਕਿੱਲ ਐਂਡ ਕਾਨਫੀਡੈਂਸ ਬਿਲਡਿੰਗ” ਵਿਸ਼ੇ ‘ਤੇ ਗੈਸਟ ਲੈਕਚਰ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ “ਡਿਵੈਲਪਿੰਗ ਸੌਫਟ ਸਕਿੱਲ ਐਂਡ ਕਾਨਫੀਡੈਂਸ ਬਿਲਡਿੰਗ” ਵਿਸ਼ੇ ‘ਤੇ ਗੈਸਟ ਲੈਕਚਰ

ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦੌਰਾਨ “ਡਿਵੈਲਪਿੰਗ ਸੌਫਟ ਸਕਿੱਲ ਐਂਡ ਕਾਨਫੀਡੈਂਸ ਬਿਲਡਿੰਗ” ਵਿਸ਼ੇ ‘ਤੇ ਗੈਸਟ ਲੈਕਚਰ ਕਰਵਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾ. ਮਨਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਡਾ. ਬਲਜੀਤ ਕੌਰ, ਸਹਾਇਕ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਮੁੱਖ ਬੁਲਾਰੇ ਵਜੋਂ ਅਤੇ ਡਾ. ਰਜਨੀ ਸਲੂਜਾ, ਮੁਖੀ, ਬਿਜ਼ਨਸ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੂੰ ਜੀ ਆਈਆਂ ਆਖਿਆ।ਇਸ ਮੌਕੇ ਡਾ.ਮਨਪ੍ਰੀਤ ਕੌਰ ਨੇ ਜਾਣ ਪਛਾਣ ਕਰਵਾਉਂਦਿਆਂ ਦੱਸਿਆ ਕਿ ਡਾ. ਬਲਜੀਤ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸੋਨ ਤਗਮਾ ਜੇਤੂ ਹਨ ਅਤੇ ਰੋਲ ਆਫ਼ ਆਨਰ ਐਵਾਰਡ ਦੇ ਵੀ ਹਾਸਿਲ ਹਨ। ਉਨ੍ਹਾਂ ਕੋਲ ਅਧਿਆਪਨ ਅਤੇ ਖੋਜ ਦਾ ਇੱਕ ਦਹਾਕੇ ਤੋਂ ਵੱਧ ਦਾ ਤਜਰਬਾ ਹੈ ਅਤੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਰਸਾਲਿਆਂ ਵਿੱਚ ਪ੍ਰਕਾਸ਼ਿਤ 20 ਤੋਂ ਵੱਧ ਖੋਜ ਪੱਤਰ ਹਨ।

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜੋਨ ਮਖੂ 'ਚ ਨਵੀਆਂ ਇਕਾਈਆਂ ਦਾ  ਗਠਨ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜੋਨ ਮਖੂ 'ਚ ਨਵੀਆਂ ਇਕਾਈਆਂ ਦਾ ਗਠਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਲ੍ਹਾ ਫਿਰੋਜ਼ਪੁਰ ਦੇ ਜੋਨ ਮਖੂ ਦੀਆਂ ਇਕਾਈਆਂ ਵਿੱਚ ਵਾਧਾ ਕਰਦਾ ਹੋਏ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਵੱਲੋਂ ਪਿੰਡ ਬੂਹ ਗੁਜ਼ਰਾ, ਲੱਲੇ, ਸ਼ੇਰੇ ਮਡਾਰ, ਮਾਹਲੇ ਵਾਲਾ, ਸਿਲੇਵਿੰਡ, ਮੁੰਡੀ ਛੁਰੀਮਾਰਾ, ਵਾੜਾ ਸੁਲੇਮਾਨ, ਕੁੱਸੂ ਵਾਲਾ ਮੋੜ, ਸ਼ਰਫਲੀ ਸ਼ਾਹ ਆਦਿ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਕੀਤਾ ਗਿਆ ਤੇ ਜਥੇਬੰਦੀ ਦੇ ਸੰਵਿਧਾਨ ਤੋਂ ਜਾਣੂ ਕਰਵਾਉਂਦਿਆਂ ਜੀ ਆਇਆ ਆਖਿਆ ਗਿਆ। ਜਿਲ੍ਹਾ ਆਗੂ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵਿੱਚ ਸ਼ਾਮਿਲ ਕਿਸਾਨਾਂ ਮਜ਼ਦੂਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਥੇਬੰਦੀ ਦੇ ਸੰਵਿਧਾਨ ਅਨੁਸਾਰ ਰਹਿ ਕੇ ਜਥੇਬੰਦੀ ਲਈ ਕੰਮ ਕਰਨਗੇ ਤੇ ਹਰ ਸਮੇਂ ਲੋਕਾਂ ਦੀਆਂ ਮੁਸ਼ਕਿਲਾਂ 'ਤੇ ਜਥੇਬੰਦੀ ਦੇ ਔਕੜ ਸਮੇਂ ਵਿੱਚ ਪੂਰੀ ਤਨਦੇਹੀ ਨਾਲ ਸਾਥ ਨਿਭਾਉਣਗੇ।

ਵਹੀਕਲ ਚਲਾਉਣ ਤੇ ਮਾਪਿਆ ਦੇ ਖਿਲਾਫ ਹੋਣ ਵਾਲੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ

ਵਹੀਕਲ ਚਲਾਉਣ ਤੇ ਮਾਪਿਆ ਦੇ ਖਿਲਾਫ ਹੋਣ ਵਾਲੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ

ਮਾਨਯੋਗ ਸਪੈਸਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰ ਡਵੀਜਨ ਪੰਜਾਬ ਜੀ, ਅਤੇ ਡਾ. ਮਹਿਤਾਬ ਸਿੰਘ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ,ਸ੍ਰੀ ਮੁਕੇਸ਼ ਕੁਮਾਰ ਪੁਲਿਸ ਕਪਤਾਨ ਜਾਂਚ ਕਮ ਜਿਲਾ ਕਮਿਉਨਿਟੀ ਪੁਲਿਸ ਅਫਸਰ ਸ਼ਹੀਦ ਭਗਤ ਸਿੰਘ ਨਗਰ ਦੀਆਂ ਹਦਾਇਤਾਂ ਅਨੁਸਾਰ 1si ਕੁਲਦੀਪ ਰਾਜ ਇੰਚਾਰਜ ਸਬ ਡਵੀਜਨ ਸਾਂਝ ਕੇਂਦਰ ਨਵਾਂਸਾਹਿਰ ਅਤੇ ਮੁੱਖ ਸਿਪਾਹੀ ਮਦਨ ਗੋਪਾਲ ਸਾਂਝ ਕੇਂਦਰ ਨਵਾਂਸਹਿਰ ਵੱਲੋ 78S ਹਿਆਲਾ ਵਿਖ਼ੇ ਸਕੂਲ ਸਟਾਫ ਦੇ ਸਹਿਯੋਗ ਨਾਲ SP3 ਪ੍ਰੋਗਰਾਮ ਤਹਿਤ ਬੱਚਿਆਂ ਨੂੰ ਇੰਡੋਰ ਐਕਟੀਵਿਟੀ ਤਹਿਤ attitude ਵਿਸ਼ੇ ਤੇ ਸੰਬੋਧਨ ਕੀਤਾ ਗਿਆ ਅਤੇ outdoor ਐਕਟੀਵਿਟੀ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਬੱਚਿਆਂ ਨੂੰ ਟ੍ਰੈਫਿਕ ਰੂਲਜ਼, ਵਾਤਾਵਰਣ ਦੀ ਸਾਂਭ ਸੰਭਾਲ ਸੰਬੰਧੀ ਅਵੇਅਰ ਕਰਨ ਸਬੰਧੀ ਇਕ ਜਾਗਰੁਕਤਾ ਸੈਮੀਨਾਰ ਕੀਤਾ ਗਿਆ

ਸ਼ਹੀਦ ਬਾਬਾ ਮਤੀ ਯਾਦਗਾਰੀ ਖੇਡ ਮੇਲੇ ਦੀ ਹੋਈ ਸ਼ੁਰੂਆਤ।

ਸ਼ਹੀਦ ਬਾਬਾ ਮਤੀ ਯਾਦਗਾਰੀ ਖੇਡ ਮੇਲੇ ਦੀ ਹੋਈ ਸ਼ੁਰੂਆਤ।

ਪਿੰਡ ਡਰੋਲੀ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਮਤੀ ਸਾਹਿਬ ਜੀ ਯਾਦਗਾਰੀ ਸਾਲਾਨਾ ਖੇਡ ਮੇਲਾ ਸ਼ਹੀਦ ਬਾਬਾ ਮਤੀ ਮੈਮੋਰੀਅਲ ਸੋਸਾਇਟੀ ਡਰੋਲੀ ਕਲਾਂ, ਸਮੂਹ ਸਾਧ ਸੰਗਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿਸਦੀ ਸ਼ੁਰੂਆਤ ਡੇਰਾ ਸੰਤਗੜ੍ਹ ਜਬੜਾਂ ਤੋਂ ਸੰਤ ਸਰਵਣ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਕੀਤੀ ਗਈ। ਅੱਜ ਖੇਡ ਮੇਲੇ ਦੀ ਸ਼ੁਰੂਆਤ ਦੌਰਾਨ ਆਲ ਓਪਨ ਫੁਟਬਾਲ ਮੁਕਾਬਲਿਆਂ ਦੌਰਾਨ ਕਾਲਰਾ ਪਿੰਡ ਅਤੇ ਬਡੋ ਸਕੂਲ, ਮੰਗੂਵਾਲ ਅਤੇ ਭੁੰਗਰਨੀ, ਯੂਨਾਈਟਡ ਯੂ.ਐਸ.ਏ, ਬਾਈ.ਵੀ.ਐਫ.ਸੀ ਲੁਧਿਆਣਾ ਵਿਚਕਾਰ ਮੁਕਾਬਲੇ ਕਰਵਾਏ ਗਏ। ਉਪਰੰਤ ਲਿਦੜਾਂ ਅਤੇ ਜਗਜੀਤਪੁਰ, ਰਾਮਪੁਰ ਸੁਨੜਾ ਅਤੇ ਪਧਿਆਣਾ, ਬੋਪਾਰਾਏ ਅਤੇ ਨੰਗਲ ਸਲਾਲਾ, ਬਗਾਣਾ ਅਤੇ ਕਾਲਰਾ, ਫਗਲਾਣਾ ਅਤੇ ਹਰਿਆਣਾ ਜੱਟਾਂ, ਕੰਗਣੀ ਆਲ ਅਤੇ ਚੱਕ ਰਾਜੂ, ਘੁੜਿਆਲ ਅਤੇ ਦੁਗਾਂ, ਬੋਹਣ ਪੱਟੀ ਅਤੇ ਹਰਦੋ ਫਰਾਲਾ, ਲੁਟੇਰਾ ਕਲਾਂ ਅਤੇ ਹਕੂਮਤਪੁਰ, ਡਮੇਲੀ ਅਤੇ ਕੰਗਣੀਵਾਲ, ਅਜਨੋਹਾ ਅਤੇ ਹੇੜੀਆਂ, ਹਾਰਟ ਅਤੇ ਹੁਕੜਾ ਵਿਚਕਾਰ ਵੀ ਫਸਮੇ ਮੁਕਾਬਲੇ ਹੋਏ।

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਕਾਬਲੀਅਤ’ ਹੋਈ ਅਯੋਜਿਤ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ‘ਕਾਬਲੀਅਤ’ ਹੋਈ ਅਯੋਜਿਤ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਵਿਦਿਆਰਥਣਾਂ ਦੇ ਹੁਨਰ ਦੀ ਪਰਖ ਕਰਨ ਅਤੇ ਪ੍ਰਤਿਭਾ ’ਚ ਨਿਖਾਰ ਲਿਆਉਣ ਦੇ ਮਕਸਦ ਤਹਿਤ ‘ਕਾਬਲੀਅਤ’ ਵਿਸ਼ੇ ’ਤੇ ਪ੍ਰਤੀਯੋਗਤਾ ਕਰਵਾਈ ਗਈ। ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਫੈਸ਼ਨ ਡਿਜ਼ਾਈਨਿੰਗ ਅਤੇ ਕਾਸਮੈਟੋਲੋਜੀ ਵਿਭਾਗ ਦੁਆਰਾ ਕਰਵਾਈ ਉਕਤ ਪ੍ਰਤੀਯੋਗਤਾ ਦੌਰਾਨ ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਪਿ੍ਰੰ: ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਤੰਤਰਤਾ ਦਿਵਸ ਅਤੇ ਰੱਖੜੀ ਤਿਉਹਾਰ ਨੂੰ ਸਮਰਪਿਤ ਫੈਸ਼ਨ ਡਿਜ਼ਾਈਨਿੰਗ ਅਤੇ ਕਾਸਮੈਟੋਲੋਜੀ ਵਿਭਾਗ ਵੱਲੋਂ ਉਕਤ ਮੁਕਾਬਲਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰਤੀਯੋਗਤਾ ਦਾ ਮਕਸਦ ਤਿਉਹਾਰਾਂ ਸਬੰਧੀ ਜਜ਼ਬਾ ਪੈਦਾ ਕਰਨਾ ਅਤੇ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ੀ ਦੇ ਯੁੱਗ ’ਚ ਮਾਹਿਰ ਅਤੇ ਤਜਰਬੇਕਾਰ ਬਣਾਉਣ ਲਈ ਇਕ ਮੰਚ ਪ੍ਰਦਾਨ ਕਰਨਾ ਸੀ। ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਦੌਰਾਨ ਵਿਦਿਆਰਥਣਾਂ ਨੇ ਪਲੇਟਰ ਪੈਕਿੰਗ, ਕਾਰਡ ਮੇਕਿੰਗ, ਰੱਖੜੀ ਮੇਕਿੰਗ, ਬੈਸਟ ਅਟਾਇਰ, ਨੇਲ ਆਰਟ ਅਤੇ ਫੇਸ ਪੇਂਟ ਰਾਹੀਂ ਆਪਣੀ ਕਾਬਲੀਅਤ ਦਾ ਸ਼ਾਨਦਾਰ ਮੁਜ਼ਾਹਰਾ ਪੇਸ਼ ਕੀਤਾ।

ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ 2 ਸਤੰਬਰ ਨੂੰ ਰੈਲੀ ਸਬੰਧੀ ਕੀਤੀ ਮੀਟਿੰਗ

ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ 2 ਸਤੰਬਰ ਨੂੰ ਰੈਲੀ ਸਬੰਧੀ ਕੀਤੀ ਮੀਟਿੰਗ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਬਲਾਕ ਭਵਾਨੀਗੜ੍ਹ ਦੇ ਵੱਖ ਵੱਖ ਪਿੰਡਾਂ ਵਿੱਚ (ਘਰਾਚੋਂ, ਸੰਘਰੇੜੀ, ਅਕਬਰਪੁਰ) ਮੀਟਿੰਗਾਂ ਕਰਕੇ ਕੁਲਵਿੰਦਰ ਸਿੰਘ ਮਾਝਾ ਤੇ ਗੁਰਮੀਤ ਸਿੰਘ ਕਪਿਆਲ ਨੇ ਦੱਸਿਆ ਕਿ 26 ਅਗਸਤ ਨੂੰ ਗੁਰੂਦਵਾਰਾ ਸਾਹਿਬ ਸ੍ਰੀ ਨਾਨਕੀਆਂ ਸਾਹਿਬ ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿਚ ਸੂਬਾ ਪ੍ਰਧਾਨ ਬਲਵੀਰ ਸਿਘ ਰਾਜੇਵਾਲ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ ਤੇ ਕਿਸਾਨੀ ਮੰਗਾਂ ਸਬੰਧੀ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਰੈਲੀ ਕਰਕੇ ਕਿਸਾਨੀ ਮੰਗਾਂ ਕਰਜ਼ਾ ਮੁਆਫ਼ੀ ,ਪਾਣੀਆਂ ਸਬੰਧੀ ਮੰਗ ਪੱਤਰ ਸੌਂਪਿਆ ਜਾਵੇਗਾ। ,ਇਸ ਮੌਕੇ ਕਸ਼ਮੀਰ ਸਿੰਘ ਘਰਾਚੋਂ , ਅਜੈਬ ਸਿੰਘ ਤੇ ਬਲਜਿੰਦਰ ਸਿੰਘ ਸੰਘਰੇੜੀ ,ਜਗਦੇਵ ਸਿੰਘ ਘਰਾਚੋਂ, ਜਸਪਾਲ ਸਿੰਘ ਘਰਾਚੋਂ, ਸੁਖਦੇਵ ਸਿੰਘ,ਸੰਕਦਰ ਸਿੰਘ ਇਕਾਈ ਪ੍ਰਧਾਨ ਅਮਰੀਕ ਸਿੰਘ, ਅਜੈਬ ਸਿੰਘ, ਕੁਲਤਾਰ ਸਿੰਘ, ਭੂਰਾ ਸਿੰਘ , ਕਰਮਜੀਤ ਸਿੰਘ, ਬਘੇਲ ਸਿੰਘ, ਕਰਨੈਲ ਸਿੰਘ,ਬਹਾਦਰ ਸਿੰਘ, ਜਤਿੰਦਰ ਸਿੰਘ, ਯਾਦਵਿੰਦਰ ਸਿੰਘ, , ਸੁਖਵਿੰਦਰ ਸਿੰਘ, ਹਰਬੰਸ ਸਿੰਘ, ਮਿੱਠੂ ਸਿੰਘ, ਸਤਿਨਾਮ ਸਿੰਘ,ਸੋਹਨ ਸਿੰਘ, ਲਖਵੀਰ ਸਿੰਘ, ਭੋਲਾ ਸਿੰਘ, ਬਹਾਦਰ ਸਿੰਘ ਕਾਕੀ , ਗੁਰਧਿਆਨ ਸਿੰਘ, ਰੋਹੀ ਸਿੰਘ,ਮੇਜ਼ਰ ਸਿੰਘ, ਗੁਰਜੀਤ ਸਿੰਘ, ਚਮਕੌਰ ਸਿੰਘ ਹੇਪੀ, ਆਦਿ ਹਾਜ਼ਰ ਸਨ ।

ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵੱਲੋਂ ਕਲਕੱਤਾ ਬਲਾਤਕਾਰ ਪੀੜਤਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ ਸ਼ਾਂਤਮਈ ਰੋਸ ਮਾਰਚ

ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵੱਲੋਂ ਕਲਕੱਤਾ ਬਲਾਤਕਾਰ ਪੀੜਤਾ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ ਸ਼ਾਂਤਮਈ ਰੋਸ ਮਾਰਚ

ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਕਲਕੱਤਾ ਵਿਖੇ ਵਾਪਰੀ ਬਲਾਤਕਾਰ ਅਤੇ ਕਤਲ ਦੀ ਘਟਨਾ ਦੀ ਪੀੜਤਾ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ। ਸਮਾਜ ਨੂੰ ਜਾਗਰੂਕ ਕਰਨ ਲਈ  ਹੱਥਾਂ ਵਿੱਚ ਤਖ਼ਤੀਆਂ ਲੈ ਕੇ  ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ਨੇ  ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਹ ਰੋਸ ਮਾਰਚ ਕਾਲਜ ਦੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਅਤੇ ਗੰਭੀਰ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਇਸ ਯਤਨਾਂ ਦਾ ਪ੍ਰਮਾਣ ਸੀ।ਕਾਲਜ ਦੇ ਸਟਾਫ਼ ਨੇ ਵੀ ਵਿਦਿਆਰਥੀਆਂ ਦੇ ਨਾਲ ਇਸ ਰੋਸ ਮਾਰਚ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਵਹਿਸ਼ੀ ਕਾਂਡ ਦੇ ਖ਼ਿਲਾਫ਼ ਅਪਣੇ ਗੁੱਸੇ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਜਵਾਹਰ ਨਵੋਦਿਆ ਵਿਦਿਆਲਿਆ ਦਾਖ਼ਲ ਪ੍ਰੀਖਿਆ ਦੀ ਤਿਆਰੀ ਲਈ ਪੁਸਤਕਾਂ ਵੰਡੀਆਂ

ਜਵਾਹਰ ਨਵੋਦਿਆ ਵਿਦਿਆਲਿਆ ਦਾਖ਼ਲ ਪ੍ਰੀਖਿਆ ਦੀ ਤਿਆਰੀ ਲਈ ਪੁਸਤਕਾਂ ਵੰਡੀਆਂ

ਮਾਤਾ ਗੁਜਰੀ ਐਜੂਕੇਸ਼ਨਲ ਟਰੱਸਟ ਵੱਲੋਂ ਐਲੀਮੈਂਟਰੀ ਸਮਾਰਟ ਸਕੂਲ ਗੁਰੂ ਨਾਨਕਪੁਰਾ ਵਿਖੇ ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਦੀ ਦਾਖ਼ਲ ਪ੍ਰੀਖਿਆ ਦੀ ਤਿਆਰੀ ਕਰਵਾਉਣ 'ਚ ਸਹਾਇਤਾ ਵਜੋਂ ਪੁਸਤਕਾਂ ਦੀ ਵੰਡ ਕੀਤੀ ਗਈ। ਇਸ ਮੌਕੇ ਡੀਈਓ ਐਲੀਮੈਂਟਰੀ ਸ.ਕੰਵਲਜੀਤ ਸਿੰਘ ਅਤੇ ਡਾਇਟ ਵੇਰਕਾ ਪਿ੍ਰੰਸੀਪਲ ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਡਾਇਟ ਵੇਰਕਾ ਪਿ੍ਰੰਸੀਪਲ ਸੁਖਦੇਵ ਸਿੰਘ ਤੇ ਮਾਤਾ ਗੁਜਰੀ ਐਜੂਕੇਸ਼ਨਲ ਟੱਰਸਟ ਦੇ ਕਨਵੀਨਰ ਪਰਮਜੀਤ ਸਿੰਘ ਪੰਜਾਬੀ ਅਧਿਆਪਕ ਵਡਾਲੀ ਗੁਰੂ ਤੇ ਸੁਖਦੀਪ ਸਿੰਘ ਹੈਡ ਟੀਚਰ ਗੋਪਾਲਪੁਰਾ ਦੇ ਸਹਿਯੋਗ ਨਾਲ ਬੱਚਿਆਂ ਨੂੰ ਪੁਸਤਕਾਂ ਮੁਹਈਆ ਕਰਵਾਈਆਂ ਗਈਆਂ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਕੜੀ ਮਿਹਨਤ ਕਰਕੇ ਉੱਚ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ

ਸ਼੍ਰੀ ਬ੍ਰਾਹਮਣ ਸਭਾ ਜਲਾਲਾਬਾਦ ਦਾ ਡੈਪੂਟੇਸ਼ਨ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਮਿਲਿਆ

ਸ਼੍ਰੀ ਬ੍ਰਾਹਮਣ ਸਭਾ ਜਲਾਲਾਬਾਦ ਦਾ ਡੈਪੂਟੇਸ਼ਨ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਮਿਲਿਆ

ਸ਼੍ਰੀ ਬ੍ਰਾਹਮਣ ਸਭਾ (ਰਜਿ.) ਜਲਾਲਾਬਾਦ ਦਾ ਇਕ ਡੈਪੂਟੇਸ਼ਨ ਅੱਜ ਪ੍ਰਧਾਨ ਰਾਜਪਾਲ ਸ਼ਰਮਾ ਦੀ ਅਗੁਵਾਈ ਹੇਠ ਸਬ ਡਵੀਜਨ ਜਲਾਲਾਬਾਦ ਦੇ ਨਵੇ ਆਏ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਮਿਲਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਮਾਰਕਿਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਦੇਵਰਾਜ ਸ਼ਰਮਾ,ਸੰਦੀਪ ਕੁਮਾਰ ਕਾਪੜੀ, ਅਸ਼ੋਕ ਕੁਮਾਰ ਸਕੱਤਰ, ਰਾਜੇਸ਼ ਕੁਮਾਰ ਪੱਪੀ ਉਪ ਪ੍ਰਧਾਨ, ਪਵਨ ਸ਼ਰਮਾ, ਮਹਿੰਗਾ ਰਾਮ, ਰਮੇਸ਼ ਸ਼ਰਮਾ ਮੁੱਖ ਸੇਵਾਦਾਰ, ਸੰਦੀਪ ਆਦਿ ਮੌਜੂਦ ਸਨ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੂੰ ਗੁਲਦਸਤਾ ਭੇਂਟ ਕੀਤਾ ਅਤੇ ਜਲਾਲਾਬਾਦ ਸ਼ਹਿਰ ਵਿਚ ਹਰ ਪੱਖੋ ਅਮਨ ਸ਼ਾਂਤੀ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਡੀ.ਐਸ.ਪੀ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁਲਸ ਦਾ ਮੁੱਢਲਾ ਫਰਜ ਹੈ ਕਿ ਲੋਕਾਂ ਦੀ ਸੁਰੱਖਿਆ ਕਰਨਾ ਅਤੇ ਅਮਨ ਸ਼ਾਂਤੀ ਵਾਲਾ ਮਾਹੌਲ ਬਣਾਈ ਰੱਖਣਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਆਪਣੇ ਕੰਮ ਕਾਜ ਕਰਵਾਉਣ ਲਈ ਬੇਝਿਜਕ ਹੋ ਕੇ ਮਿਲ ਸਕਦਾ ਹੈ। ਉਨ੍ਹਾਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਸ ਨੂੰ ਹਰ ਸਹਿਯੋਗ ਕੀਤਾ ਜਾਵੇ ਅਤੇ ਸਮਾਜ ਵਿਰੋਧੀ ਅਨਸਰਾਂ ਬਾਰੇ ਪੁਲਸ ਨੂੰ ਜਾਣਕਾਰੀ ਦੇਣ, ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਨਾਗਰਿਕ ਹੁਣ ਮੈਪਲਜ਼ ਮੋਬਾਈਲ ਐਪ ਦੀ ਵਰਤੋਂ ਕਰਕੇ 'ਫ਼ਰਿਸ਼ਤੇ' ਹਸਪਤਾਲਾਂ ਦੀ ਖੋਜ ਕਰ ਸਕਣਗੇ

ਨਾਗਰਿਕ ਹੁਣ ਮੈਪਲਜ਼ ਮੋਬਾਈਲ ਐਪ ਦੀ ਵਰਤੋਂ ਕਰਕੇ 'ਫ਼ਰਿਸ਼ਤੇ' ਹਸਪਤਾਲਾਂ ਦੀ ਖੋਜ ਕਰ ਸਕਣਗੇ

ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝ ਕੇਦਰ ਥਾਣਾ ਸਦਰ ਮਲੋਟ ਵਿੱਖੇ ਕਰਵਾਇਆ ਸੈਮੀਨਾਰ

ਲੋਕਾਂ ਨੂੰ ਜਾਗਰੂਕ ਕਰਨ ਲਈ ਸਾਂਝ ਕੇਦਰ ਥਾਣਾ ਸਦਰ ਮਲੋਟ ਵਿੱਖੇ ਕਰਵਾਇਆ ਸੈਮੀਨਾਰ

ਇੰਗਲੈਂਡ ਦੀ ਸਿੱਖ ਸੰਗਤ ਤੇ ਸਿੰਘ ਸਭਾ ਸਾਊਥਹਾਲ ਨੂੰ ਫੈਲੋਸ਼ਿਪ ਦੀ ਸਥਾਪਨਾ ਕਰਵਾਉਣ ਲਈ ਵਧਾਈ ਦਿੱਤੀ

ਇੰਗਲੈਂਡ ਦੀ ਸਿੱਖ ਸੰਗਤ ਤੇ ਸਿੰਘ ਸਭਾ ਸਾਊਥਹਾਲ ਨੂੰ ਫੈਲੋਸ਼ਿਪ ਦੀ ਸਥਾਪਨਾ ਕਰਵਾਉਣ ਲਈ ਵਧਾਈ ਦਿੱਤੀ

ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਰੱਖਣ 'ਤੇ ਲਗਾਈ ਪਾਬੰਦੀ 

ਪ੍ਰੀਗਾਬਾਲਿਨ ਸਾਲਟ ਦੇ ਕੈਪਸੂਲ/ਗੋਲੀਆਂ ਨੂੰ ਬਿਨ੍ਹਾਂ ਲਾਇਸੰਸ ਰੱਖਣ 'ਤੇ ਲਗਾਈ ਪਾਬੰਦੀ 

ਸਵਾਮੀ ਵਿਵੇਕਾਨੰਦ ਦੀ ਨਿਰਸਵਾਰਥ ਸੇਵਾ ਅਤੇ ਉੱਚ ਆਦਰਸ਼ਾਂ ਤੋਂ ਸੇਧ ਲੈਣੀ ਚਾਹੀਦੀ ਹੈ : ਸਵਾਮੀ ਭੀਤਿਹਾਰਾਨੰਦ

ਸਵਾਮੀ ਵਿਵੇਕਾਨੰਦ ਦੀ ਨਿਰਸਵਾਰਥ ਸੇਵਾ ਅਤੇ ਉੱਚ ਆਦਰਸ਼ਾਂ ਤੋਂ ਸੇਧ ਲੈਣੀ ਚਾਹੀਦੀ ਹੈ : ਸਵਾਮੀ ਭੀਤਿਹਾਰਾਨੰਦ

ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਸਾਜ਼ਿਸ਼ ਕਰਤਾ ਰਮਨਜੀਤ ਸਿੰਘ ਉਰਫ ਰੋਮੀ 14 ਦਿਨਾਂ ਦੀ ਨਿਆਇਕ ਹਿਰਾਸਤ ਚ

ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਸਾਜ਼ਿਸ਼ ਕਰਤਾ ਰਮਨਜੀਤ ਸਿੰਘ ਉਰਫ ਰੋਮੀ 14 ਦਿਨਾਂ ਦੀ ਨਿਆਇਕ ਹਿਰਾਸਤ ਚ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਤੀਆਂ ਤਿਉਹਾਰ

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਮਨਾਇਆ ਗਿਆ ਤੀਆਂ ਤਿਉਹਾਰ

ਰਾਣਾ ਗੁਰਜੀਤ ਸਿੰਘ ਵੱਲੋਂ ਪਿੰਡ ਮਾਛੀਪਾਲ ਦਾ ਬੰਦ ਕੀਤਾ ਕੌਲਡ ਸਟੌਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਮੁੜ ਚਾਲੂ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪਿੰਡ ਮਾਛੀਪਾਲ ਦਾ ਬੰਦ ਕੀਤਾ ਕੌਲਡ ਸਟੌਰ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦਿਆਂ ਮੁੜ ਚਾਲੂ ਕਰਨ ਦੀ ਮੰਗ

ਜਸਵਿੰਦਰ ਸਿੰਘ ਨੇ ਪਾਵਰਕਾਮ ਦੇ ਮੁੱਖ ਲੇਖਾ ਅਫਸਰ (ਮਾਲ) ਵਜੋਂ ਤੈਨਾਤ

ਜਸਵਿੰਦਰ ਸਿੰਘ ਨੇ ਪਾਵਰਕਾਮ ਦੇ ਮੁੱਖ ਲੇਖਾ ਅਫਸਰ (ਮਾਲ) ਵਜੋਂ ਤੈਨਾਤ

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਕੈਟਲ ਪੌਂਡ ਗੜੋਲੀਆਂ ਸਬੰਧੀ ਡਿਪਟੀ ਕਮਿਸ਼ਨਰ ਨਾਲ ਕੀਤੀ ਮੀਟਿੰਗ

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਕੈਟਲ ਪੌਂਡ ਗੜੋਲੀਆਂ ਸਬੰਧੀ ਡਿਪਟੀ ਕਮਿਸ਼ਨਰ ਨਾਲ ਕੀਤੀ ਮੀਟਿੰਗ

ਅੰਮ੍ਰਿਤਪਾਲ ਸਿੰਘ ਵਿਰਕ ਨੂੰ ਨਿਯੁਕਤ ਕੀਤਾ ਗਿਆ ਹਰਿਆਣਾ ਸਟੇਟ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅ) ਦਾ ਪ੍ਰਧਾਨ : ਟਿਵਾਣਾ

ਅੰਮ੍ਰਿਤਪਾਲ ਸਿੰਘ ਵਿਰਕ ਨੂੰ ਨਿਯੁਕਤ ਕੀਤਾ ਗਿਆ ਹਰਿਆਣਾ ਸਟੇਟ ਦੇ ਯੂਥ ਸ਼੍ਰੋਮਣੀ ਅਕਾਲੀ ਦਲ (ਅ) ਦਾ ਪ੍ਰਧਾਨ : ਟਿਵਾਣਾ

ਗੁਰਮੀਤ ਸਿੰਘ ਖੁੱਡੀਆਂ, ਖੇਤ-ਮਜਦੂਰ ਯੂਨੀਅਨ ਦੀਆਂ ਜਾਇਜ਼ ਮੰਗਾਂ ਦੀ ਤੁਰੰਤ ਪੂਰਤੀ ਕਰਨ : ਮਾਨ

ਗੁਰਮੀਤ ਸਿੰਘ ਖੁੱਡੀਆਂ, ਖੇਤ-ਮਜਦੂਰ ਯੂਨੀਅਨ ਦੀਆਂ ਜਾਇਜ਼ ਮੰਗਾਂ ਦੀ ਤੁਰੰਤ ਪੂਰਤੀ ਕਰਨ : ਮਾਨ

ਕਿੰਨਰ ਮਹੰਤਾਂ ਦੇ ਘਰੋਂ ਲੱਖਾਂ ਦੇ ਗਹਿਣੇ ਚੋਰੀ ਕਰਕੇ ਭੱਜੇ ਨੌਕਰ ਨੂੰ ਸਾਥੀ ਸਣੇ ਪੁਲਿਸ ਨੇ ਕੀਤਾ ਗ੍ਰਿਫਤਾਰ

ਕਿੰਨਰ ਮਹੰਤਾਂ ਦੇ ਘਰੋਂ ਲੱਖਾਂ ਦੇ ਗਹਿਣੇ ਚੋਰੀ ਕਰਕੇ ਭੱਜੇ ਨੌਕਰ ਨੂੰ ਸਾਥੀ ਸਣੇ ਪੁਲਿਸ ਨੇ ਕੀਤਾ ਗ੍ਰਿਫਤਾਰ

ਖੰਨਾ 'ਚ ਸ਼ਿਵਪੁਰੀ ਮੰਦਿਰ 'ਚ ਬੇਅਦਬੀ ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 4 ਦੋਸ਼ੀ ਗ੍ਰਿਫ਼ਤਾਰ

ਖੰਨਾ 'ਚ ਸ਼ਿਵਪੁਰੀ ਮੰਦਿਰ 'ਚ ਬੇਅਦਬੀ ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 4 ਦੋਸ਼ੀ ਗ੍ਰਿਫ਼ਤਾਰ

ਬੈਂਕ ਕਰਮਚਾਰੀ ਬਣ ਕੇ ਰਿਟਾਇਰਡ ਅਧਿਆਪਕਾ ਦੇ ਘਰ ਆਏ ਠੱਗਾਂ ਨੇ ਉਸਦੇ ਖਾਤੇ 'ਚੋਂ ਉਡਾਏ 104998/- ਰੁਪਏ

ਬੈਂਕ ਕਰਮਚਾਰੀ ਬਣ ਕੇ ਰਿਟਾਇਰਡ ਅਧਿਆਪਕਾ ਦੇ ਘਰ ਆਏ ਠੱਗਾਂ ਨੇ ਉਸਦੇ ਖਾਤੇ 'ਚੋਂ ਉਡਾਏ 104998/- ਰੁਪਏ

Back Page 36