ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਓਟੀਐਸ-3 ਸਕੀਮ ਦੀ ਸਫਲਤਾ ਲਈ ਮਾਨ ਸਰਕਾਰ ਦੀ ਸ਼ਲਾਘਾ ਕੀਤੀ ਹੈ। ਓਟੀਐਸ-3 ਨੂੰ ਨਵੰਬਰ 2023 ਵਿੱਚ ਲਾਂਚ ਕੀਤਾ ਗਿਆ ਸੀ। ਇਸ ਨੂੰ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਵਪਾਰੀਆਂ ਦੇ ਫੀਡਬੈਕ ਦੇ ਆਧਾਰ 'ਤੇ ਡਿਜ਼ਾਇਨ ਕੀਤਾ ਗਿਆ ਸੀ ਅਤੇ ਪਹਿਲਾਂ ਤੋਂ ਕਾਫ਼ੀ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ।
ਬੁੱਧਵਾਰ ਨੂੰ ਮੀਡੀਆ ਨੂੰ ਸੰਬੋਧਨ ਕਰਦਿਆਂ, 'ਆਪ' ਪੰਜਾਬ ਟੇ੍ਡ ਵਿੰਗ ਦੇ ਪ੍ਰਧਾਨ ਨੀਲ ਗਰਗ ਨੇ ਕਿਹਾ ਕਿ 70,311 ਡੀਲਰਾਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ-3 (ਓਟੀਐਸ-3) ਤੋਂ ਲਾਭ ਹੋਇਆ ਹੈ, ਜਿਸਦਾ ਉਦੇਸ਼ ਲੰਬੇ ਸਮੇਂ ਤੋਂ ਚੱਲ ਰਹੇ ਟੈਕਸ ਮੁੱਦਿਆਂ ਨੂੰ ਹੱਲ ਕਰਨਾ ਅਤੇ ਸਰਲ ਬਣਾਉਣਾ ਹੈ। ਇਸ ਮੌਕੇ ਨੀਲ ਗਰਗ ਦੇ ਨਾਲ ਬੁਲਾਰਾ ਬੱਬੀ ਬਾਦਲ ਅਤੇ ਗੋਵਿੰਦਰ ਮਿੱਤਲ ਵੀ ਮੌਜੂਦ ਸਨ।
ਗਰਗ ਨੇ ਕਿਹਾ ਓ.ਟੀ.ਐਸ.-3 ਸਕੀਮ ਨਾਲ ਸਰਕਾਰੀ ਖਜ਼ਾਨੇ ਨੂੰ 164.35 ਕਰੋੜ ਰੁਪਏ ਦਾ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਦੇ ਉਲਟ, ਪਿਛਲੀਆਂ ਸਰਕਾਰਾਂ ਦੁਆਰਾ ਸ਼ੁਰੂ ਕੀਤੀਆਂ ਪਿਛਲੀਆਂ ਓ.ਟੀ.ਐਸ -1 ਅਤੇ ਓ.ਟੀ.ਐਸ -2 ਸਕੀਮਾਂ ਨੇ ਸਿਰਫ਼ 31,768 ਮਾਮਲਿਆਂ ਤੋਂ 13.15 ਕਰੋੜ ਰੁਪਏ ਦਾ ਮਾਲੀਆ ਹੀ ਪ੍ਰਾਪਤ ਕੀਤਾ ਸੀ।