ਮੋਦੀ ਰਾਜ ਦੇ ਇਹ ਨਾਅਰੇ, ਝੂਠ ਬੋਲਣ ’ਚ ਇਸ ਰਾਜ ਦੇ ਦੂਜੇ ਸਾਰੇ ਨਾਅਰਿਆਂ ਤੋਂ ਵੀ ਅੱਗੇ ਹਨ। ਸੱਚਾਈ ਇਹ ਹੈ ਕਿ ਇਹ ਝੂਠਾ ਨਾਅਰਾ ਲਾਉਂਦੇ-ਲਾਉਂਦੇ, ਰਾਸ਼ਟਰੀ ਸਵੈਮ ਸੇਵਕ ਸੰਘ-ਭਾਰਤੀ ਜਨਤਾ ਪਾਰਟੀ ਨੇ ਆਜ਼ਾਦ ਭਾਰਤ ਦੀ ਧਰਮ ਨਿਰਪੱਖਤਾ ਦੀਆਂ ਪ੍ਰਤੀਬੱਧਤਾਵਾਂ ਨੂੰ ਪਲਟਦਿਆਂ, ਦੇਸ਼ ’ਤੇ ਅਜਿਹਾ ਰਾਜ ਮੜਿਆ ਹੈ, ਜਿਸ ਨੇ ਘੱਟਗਿਣਤੀਆਂ ਨੂੰ ਤਾਂ ਵੱਧ ਤੋਂ ਵੱਧ ‘‘ਪਰਾਇਆ’’ ਬਣਾਇਆ ਹੀ ਹੈ, ਦਲਿਤਾਂ, ਆਦੀਵਾਸੀਆਂ, ਪੱਛੜਿਆਂ ਅਤੇ ਮਹਿਲਾਵਾਂ ਨੂੰ ਵੀ ਵੱਧ ਤੋਂ ਵੱਧ ਦਬਾਇਆ ਹੈ।