ਪਿਛਲੇ ਇੱਕ ਦਹਾਕੇ ਤੋਂ ਐਮ ਐਚ ਵੰਨ ਟੀਵੀ ਤੇ ਪ੍ਰਸਾਰਿਤ ਹੋ ਰਹੇ ਨੌਜਵਾਨਾਂ ਦੇ ਪਸੰਦੀਦਾ ਸੁਪਰ ਸਟਾਰ ਹੋਸਟ ਰਵਨੀਤ ਦੇ ਟੀ ਵੀ ਸ਼ੋਅ ਕੰਟੀਨੀ ਮੰਡੀਰ ਦੀ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਸ਼ੂਟਿੰਗ ਕੀਤੀ।ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਅਦਾਕਾਰੀ ਦਾ ਜਾਦੂ ਬਖੇਰਿਆ ਅਤੇ ਰਵਨੀਤ ਨੇ ਆਪਣੇ ਮਖੌਲੀਆ ਅੰਦਾਜ਼ ਵਿੱਚ ਵਿਦਿਆਰਥੀਆਂ ਦਾ ਵੀ ਖੂਬ ਮਨੋਰੰਜਨ ਕੀਤਾ।ਇਸ ਮੌਕੇ ਪਿ੍ਰੰਸੀਪਲ ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਪ੍ਰੋਗਰਾਮ ਦਾ ਆਗਾਜ਼ ਬੀਐਸਸੀ ਦੀ ਵਿਦਿਆਰਥਣ ਹਰਨੂਰ ਕੌਰ ਨੇ ਕਵੀਸ਼ਰੀ ਰਾਹੀਂ ਕੀਤਾ ਉਸ ਤੋਂ ਬਾਅਦ ਸਿਮਰਨ ਕੌਰ ,ਰਵਿੰਦਰ ਸਿੰਘ ਬੀ ਕੌਮ ਤੀਜਾ,ਪ੍ਰਮਪਰੀਤ ਸਿੰਘ, ਏਕਮਦੀਪ, ਤਰਨਪ੍ਰੀਤ ਨੇ ਗੀਤ ਸੁਣਾਏ,ਪ੍ਰਮਿੰਦਰ ਸਿੰਘ ਬੀ ਕੌਮ ਦੂਜਾ ਨੇ ਮਮਿੰਕਰੀ,ਹਰਪ੍ਰੀਤ ਕੌਰ,ਪੂਜਾ, ਰਮਨਪ੍ਰੀਤ ਕੌਰ ਅਤੇ ਸਪਨਾ ਨੇ ਗਰੁੱੱਪ ਡਾਂਸ,ਸੋਨਿਕਾ,ਹਰਸਿਮਰਨ ਕੌਰ ਨੇ ਡਾਂਸ,ਕੀਤਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ ਅਤੇ ਵਿਦਿਆਰਥਣਾਂ ਨੇ ਗਿੱਧੇ ਵਿੱਚ ਧੂੜਾਂ ਪੁੱਟੀਆਂ। ਇਸ ਮੌਕੇ ਹੋਸਟ ਰਵਨੀਤ ਨੇ ਕਿਹਾ ਕਿ ਉਹ ਇਸ ਪ੍ਰੋਗਰਾਮ ਦੀ ਸ਼ੂਟਿੰਗ ਲਈ ਤਕਰੀਬਨ ਪੰਜਾਬ ਦੇ ਸਾਰੇ ਹੀ ਕਾਲਜਾਂ ਵਿੱਚ ਜਾਂਦਾ ਹੈ ਜਿੱਥੇ ਕਿ ਪੰਜਾਬ ਨਾਲ ਸਬੰਧਤ ਪੁਰਾਤਨ ਵਿਰਸੇ ਦੀਆਂ ਵੱਖ ਵੱਖ ਵੰਨਗੀਆਂ, ਗਤੀਵਿਧੀਆਂ,ਵਿਦਿਆਰਥੀਆਂ ਦੀਆਂ ਸਭਿਆਚਾਰਕ ਕਲਾਵਾਂ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਜਾਂਦਾ ਹੈ ਅਤੇ ਲੋਕਾਂ ਦੀ ਮਿਲਦੀ ਵਾਹ ਵਾਹ ਅਤੇ ਸ਼ੋਅ ਦੀ ਦਿਨੋ ਦਿਨ ਵੱਧਦੀ ਜਾ ਰਹੀ ਪ੍ਰਸਿੱਧੀ ਉਨ੍ਹਾਂ ਲੋਕਾਂ ਦੇ ਮੂੰਹ ਤੇ ਕਰਾਰੀਆਂ ਚਪੇੜਾਂ ਹਨ ਜਿਹੜੇ ਪੰਜਾਬ ਨੂੰ ਉੜਤਾ ਪੰਜਾਬ, ਨਸ਼ੇੜੀ ਕਹਿ ਕੇ ਬਦਨਾਮੀ ਕਰਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘਟਿਆ ਹੈ ਕਾਲਜਾਂ ਵਿੱਚ ਰੌਣਕਾਂ ਮੁੜ ਪਰਤੀਆਂ ਹਨ ਕਾਲਜਾਂ ਦੇ ਤਕਰੀਬਨ ਸਾਰੇ ਕੋਰਸਾਂ ਦੀਆਂ ਸੀਟਾਂ ਜਿਹੜੀਆਂ ਕਿ ਪੰਜ ਸੱਤ ਸਾਲ ਪਹਿਲਾਂ ਅੱਧੀਆਂ ਭਰਦੀਆਂ ਸਨ ਅੱਜ ਉਹ ਸਾਰੇ ਕਾਲਜਾਂ ਦੀਆਂ ਸੀਟਾਂ ਫੁੱਲ ਹਨ। ਰਵਨੀਤ ਨੇ ਕਿਹਾ ਕਿ ਉਸ ਨੂੰ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਕਾਲਜਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਪ੍ਰੰਤੂ ਜਿਹੜਾ ਟਾਇਲੈਂਟ ਪੇਂਡੂ ਖੇਤਰ ਅਤੇ ਖਾਸ ਕਰਕੇ ਬੇਲਾ ਕਾਲਜ ਦੇ ਵਿਦਿਆਰਥੀਆਂ ਵਿੱਚ ਦੇਖਣ ਨੂੰ ਮਿਲਿਆ ਉਹ ਟਾਇਲੈਂਟ ਅੱਜ ਤੱਕ ਦੇਖਣ ਨੂੰ ਨਹੀਂ ਮਿਲਿਆ।ਪਿ੍ਰੰਸੀਪਲ ਸਤਵੰਤ ਕੌਰ ਸ਼ਾਹੀ ਨੇ ਰਵਨੀਤ ਅਤੇ ਕੰਟੀਨੀ ਮੰਡੀਰ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਡਾ ਮਮਤਾ ਅਰੋੜਾ,ਪ੍ਰੋ ਹਰਪ੍ਰੀਤ ਸਿੰਘ ਭਿਓਰਾ,ਪ੍ਰੋ ਅਮਰਜੀਤ ਸਿੰਘ, ਪ੍ਰੋ ਪਿ੍ਰਤਪਾਲ ਸਿੰਘ, ਪ੍ਰੋ ਸੁਰਿੰਦਰ ਸਿੰਘ,ਗੁਰਿੰਦਰ ਸਿੰਘ, ਪ੍ਰੋ ਗੁਰਲਾਲ ਸਿੰਘ,ਰਾਕੇਸ਼ ਜੋਸ਼ੀ, ਮੈਡਮ ਇਸ਼ੂ ਬਾਲਾ,ਗੁਗਨਦੀਪ ਕੌਰ, ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।