Tuesday, November 26, 2024  

ਪੰਜਾਬ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਹਲਕਾ ਅਸੰਧ ਤੋਂ ਉਮੀਦਵਾਰ ਅਮਨਦੀਪ ਜੁੰਡਲਾ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।  ਇਸ ਤੋਂ ਪਹਿਲਾਂ ਪਾਰਟੀ ਦਫ਼ਤਰ ਵਿਖੇ ਵਰਕਰਾਂ ਨੂੰ ਸੰਬੋਧਨ ਕੀਤਾ ਅਤੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ।  ਰੋਡ ਸ਼ੋਅ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਸੰਸਦ ਰਾਘਵ ਚੱਢਾ ਨੇ ਕਿਹਾ ਕਿ ਇਸ ਵਾਰ ਹਰਿਆਣਾ ਵਿਧਾਨ ਸਭਾ ਚੋਣਾਂ ਸਭ ਤੋਂ ਦਿਲਚਸਪ ਹਨ। ਕਿਉਂਕਿ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀ ਆਮ ਆਦਮੀ ਪਾਰਟੀ ਸਾਰੀਆਂ 90 ਸੀਟਾਂ 'ਤੇ ਪੂਰੀ ਤਾਕਤ ਨਾਲ ਚੋਣਾਂ ਲੜਨ ਜਾ ਰਹੀ ਹੈ।  ਆਮ ਆਦਮੀ ਪਾਰਟੀ ਜਦੋਂ ਚੋਣ ਲੜਦੀ ਹੈ ਤਾਂ ਹਾਰਨ ਲਈ ਨਹੀਂ ਲੜਦੀ, ਸਗੋਂ ਸਰਕਾਰ ਬਣਾ ਕੇ ਦੇਸ਼ ਦੀ ਸੇਵਾ ਕਰਨ ਲਈ ਚੋਣ ਲੜਦੀ ਹੈ।

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਲੋਕਾਂ ਨੂੰ ਨਹੀਂ ਹੋਣ ਦਿੱਤਾ ਗਿਆ ਖੱਜਲ ਖੁਆਰ: ਸਿਵਲ ਸਰਜਨ

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਲੋਕਾਂ ਨੂੰ ਨਹੀਂ ਹੋਣ ਦਿੱਤਾ ਗਿਆ ਖੱਜਲ ਖੁਆਰ: ਸਿਵਲ ਸਰਜਨ

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਇਹ ਗੱਲ ਯਕੀਨੀ ਬਣਾਈ ਗਈ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣਾ ਪਵੇ। ਹੜਤਾਲ ਦੌਰਾਨ ਜਿੱਥੇ ਐਮਰਜੈਂਸੀ ਅਤੇ ਜੱਚਾ ਬੱਚਾ ਸੇਵਾਵਾਂ ਬੇਰੋਕ ਜਾਰੀ ਰਹੀਆਂ ਤੇ ਕੁਝ ਘੰਟਿਆਂ ਦੀ ਹੜਤਾਲ ਉਪਰੰਤ ਓ.ਪੀ.ਡੀ. ਸੇਵਾਵਾਂ ਵੀ ਆਮ ਵਾਂਗ ਜਾਰੀ ਰਹੀਆਂ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਉੱਚ ਪੱਧਰੀ ਸੇਵਾਵਾਂ ਦੇਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਬਾਬਤ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਦੌਰਾਨ ਅਪਰੇਸ਼ਨ ਵੀ ਬੇਰੋਕ ਜਾਰੀ ਰਹੇ ਅਤੇ ਜੱਚਾ ਬੱਚਾ ਸੇਵਾਵਾਂ ਤਹਿਤ ਟੀਕਾਕਰਨ ਤੇ ਜਣੇਪੇ ਸਬੰਧੀ ਸੇਵਾਵਾਂ ਜਾਰੀ ਰੱਖੀਆਂ ਗਈਆਂ। ਉਹਨਾਂ ਨੇ ਖੁਦ ਇਹ ਗੱਲ ਯਕੀਨੀ ਬਣਾਈ ਕਿ ਮਰੀਜ਼ਾਂ ਨੂੰ ਇਲਾਜ ਸਬੰਧੀ ਕੋਈ ਦਿੱਕਤ ਨਾ ਆਵੇ। 

ਸਿਹਤ ਅਮਲੇ ਵਿਰੁੱਧ ਹਿੰਸਾ ਬਰਦਾਸਤ ਨਹੀਂ ਕੀਤੀ ਜਾਵੇਗੀ: ਇਸ਼ਾ ਸਿੰਗਲ

ਸਿਹਤ ਅਮਲੇ ਵਿਰੁੱਧ ਹਿੰਸਾ ਬਰਦਾਸਤ ਨਹੀਂ ਕੀਤੀ ਜਾਵੇਗੀ: ਇਸ਼ਾ ਸਿੰਗਲ

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੁਪਰੀਮ ਕੋਰਟ ਵੱਲੋਂ ਡਿਊਟੀ ਸਮੇਂ ਦੌਰਾਨ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਪੈਰਾਂ ਮੈਡੀਕਲ ਸਟਾਫ ਦੀ ਜਾਨ ਮਾਲ ਦੀ ਰਾਖੀ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਰੋਕਥਾਮ ਤੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ ਦੀ ਅਗਵਾਈ ਵਿੱਚ "ਜ਼ਿਲਾ ਸਿਹਤ ਬੋਰਡ " ਦਾ ਗਠਨ ਕੀਤਾ ਗਿਆ।ਇਸ ਬੋਰਡ ਦੇ ਚੇਅਰ ਪਰਸਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਹੋਣਗੇ ਜਦਕਿ ਐਸ.ਐਸ.ਪੀ, ਸਿਵਲ ਸਰਜਨ,ਪੈਰਾਮੈਡੀਕਲ ਸਟਾਫ ਦਾ ਮੈਂਬਰ, ਜਿਲੇ ਦੇ ਆਈਐਮਏ ਦਾ ਪ੍ਰਤੀਨਿਧੀ, ਪੀਸੀਐਮਐਸ ਐਸੋਸੀਏਸ਼ਨ ਦਾ ਪ੍ਰਤੀਨਿਧੀ , ਸਮਾਜ ਸੇਵੀ ਸੰਸਥਾ ਦਾ ਪ੍ਰਤੀਨਿਧੀ ਅਤੇ ਜ਼ਿਲਾ ਅਟਾਰਨੀ ਇਸ ਵਿੱਚ ਬਤੌਰ ਮੈਂਬਰ ਸ਼ਾਮਿਲ ਕੀਤੇ ਗਏ ਹਨ। 

ਮੋਹਾਲੀ ਦੇ ਇੱਕ ਬਿਲਡਰ ਨੂੰ ਸਰਹਿੰਦ ਵਿਖੇ ਬੁਲਾ ਕੇ ਖੋਹੀ ਫਾਰਚੂਨਰ ਗੱਡੀ, ਤਿੰਨ ਵਿਰੁੱਧ ਕੇਸ ਦਰਜ

ਮੋਹਾਲੀ ਦੇ ਇੱਕ ਬਿਲਡਰ ਨੂੰ ਸਰਹਿੰਦ ਵਿਖੇ ਬੁਲਾ ਕੇ ਖੋਹੀ ਫਾਰਚੂਨਰ ਗੱਡੀ, ਤਿੰਨ ਵਿਰੁੱਧ ਕੇਸ ਦਰਜ

ਮੋਹਾਲੀ ਦੇ ਇੱਕ ਬਿਲਡਰ ਤੋਂ ਫਾਰਚੂਨਰ ਗੱਡੀ ਖੋਹ ਲੈ ਜਾਣ ਦੇ ਦੋਸ਼ ਹੇਠ ਸਰਹਿੰਦ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੈ ਅਗਰਵਾਲ ਵਾਸੀ ਪਟਿਆਲਾ ਨੇ ਦੱਸਿਆ ਕਿ ਉਹ ਮੋਹਾਲੀ ਵਿਖੇ ਬਿਲਡਰ ਦਾ ਕੰਮ ਕਰਦਾ ਹੈ ਜਿੱਥੇ ਗੱਡੀਆਂ ਦੀ ਖਰੀਦੋ ਫਰੋਖਤ ਦੇ ਸਬੰਧ ਵਿੱਚ ਉਸਦੀ ਮੁਲਾਕਾਤ ਸਤਿੰਦਰ ਸਿੰਘ ਨਾਮਕ ਵਿਅਕਤੀ ਨਾਲ ਹੋਈ ਜਿਸ ਤੋਂ ਉਸਨੇ ਫਾਰਚੂਨਰ ਗੱਡੀ ਖਰੀਦ ਲਈ ਜਿਸ ਦੀ ਬਣਦੀ ਕੀਮਤ ਉਸ ਵੱਲੋਂ ਦੇ ਦਿੱਤੀ ਗਈ ਤੇ ਕੁਝ ਪੈਸੇ ਗੱਡੀ ਨਾਮ ਸੰਬੰਧੀ ਕਾਗਜ਼ਾਤ ਦੇਣ ਉਪਰੰਤ ਦੇਣੇ ਕੀਤੇ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਵੱਲੋਂ ਉਸ ਨੂੰ ਸਰਹਿੰਦ ਦੇ ਇੱਕ ਰੈਸਟੋਰੈਂਟ 'ਚ ਬੁਲਾਇਆ ਗਿਆ ਜਿੱਥੇ ਸਤਿੰਦਰ ਸਿੰਘ ਅਤੇ ਉਸਦੇ ਦੋ ਹੋਰ ਨਾਮਾਲੂਮ ਸਾਥੀ ਚਾਕੂਨੁਮਾ ਚੀਜ਼ ਦਿਖਾ ਕੇ ਧਮਕਾਉਂਦੇ ਹੋਏ ਉਸ ਤੋਂ ਚਿੱਟੇ ਰੰਗ ਦੀ ਟੈਂਪਰੇਰੀ ਨੰਬਰ ਫਾਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਗਏ।

ਮਜੀਠੀਆ ਕੇਸ ਵਿੱਚ ਈਡੀ ਦੀ ਐਂਟਰੀ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ - ਆਪ

ਮਜੀਠੀਆ ਕੇਸ ਵਿੱਚ ਈਡੀ ਦੀ ਐਂਟਰੀ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸਦੇ ਪ੍ਰਧਾਨ ਮੰਤਰੀ ਮੋਦੀ ਨਾਲ ਚੰਗੇ ਸਬੰਧ ਹਨ - ਆਪ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਬਿਕਰਮ ਮਜੀਠੀਆ ਦੇ ਡਰੱਗਜ਼ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਐਂਟਰੀ ‘ਤੇ ਸਵਾਲ ਖੜ੍ਹੇ ਕੀਤੇ ਹਨ।  'ਆਪ' ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਈਡੀ ਰਾਹੀਂ ਜਾਂਚ ਮਜੀਠੀਆ ਨੂੰ ਕਲੀਨ ਚਿੱਟ ਦੇਣ ਲਈ ਹੈ ਕਿਉਂਕਿ ਉਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨਾਲ ਚੰਗੇ ਸਬੰਧ ਹਨ।

ਵਰਲਡ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਤਕਨਾਲੋਜੀ ਵਿਭਾਗ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ

ਵਰਲਡ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਤਕਨਾਲੋਜੀ ਵਿਭਾਗ ਵੱਲੋਂ ਵੇਰਕਾ ਮਿਲਕ ਪਲਾਂਟ ਦਾ ਉਦਯੋਗਿਕ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਫੂਡ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਵੱਲੋਂ ਵੇਰਕਾ ਮਿਲਕ ਪਲਾਂਟ, ਬੱਸੀ ਪਠਾਣਾ ਦਾ ਉਦਯੋਗਿਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਖਾਦ ਉਤਪਾਦਾਂ ਦੇ ਉਤਪਾਦਨ ਅਤੇ ਪੈਕਿੰਗ ਵਿੱਚ ਵਰਤੀ ਜਾਣ ਵਾਲੀ ਉਦਯੋਗਿਕ ਪ੍ਰਕਿਰਿਆ ਅਤੇ ਟੈਕਨਾਲੋਜੀ ਦਾ ਉਦਯੋਗਿਕ ਅਨੁਭਵ ਦੇਣਾ ਸੀ।

5,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਾਮੀਣ ਰੋਜ਼ਗਾਰ ਸੇਵਕ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

5,000 ਰੁਪਏ ਦੀ ਰਿਸ਼ਵਤ ਲੈਂਦਾ ਗ੍ਰਾਮੀਣ ਰੋਜ਼ਗਾਰ ਸੇਵਕ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਮਗਨੇਰਗਾ ਸਕੀਮ ਦੇ ਗ੍ਰਾਮੀਣ ਰੋਜ਼ਗਾਰ ਸੇਵਕ ਗੁਰਪ੍ਰੀਤ ਸਿੰਘ ਨੂੰ ਪਿੰਡ ਮਰਾੜ, ਜਿਲਾ ਫਰੀਦਕੋਟ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਇਹ ਗ੍ਰਿਫਤਾਰੀ ਫਰੀਦਕੋਟ ਜ਼ਿਲੇ ਦੇ ਪਿੰਡ ਮਰਾੜ ਦੇ ਵਸਨੀਕ ਸ਼ਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ ਜੋ ਇਸ ਸਕੀਮ ਤਹਿਤ ਮਜ਼ਦੂਰ ਮੁਹੱਈਆ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮ ਨੇ ਮਗਨਰੇਗਾ ਸਕੀਮ ਤਹਿਤ ਉਕਤ ਲੇਬਰ ਠੇਕੇਦਾਰ ਨੂੰ ਦਿਹਾੜੀਦਾਰ ਕੰਮ ਦਿਵਾਉਣ ਦੇ ਬਦਲੇ 5,000 ਰੁਪਏ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਦੀ ਮੰਗ ਕਰਦੇ ਹੋਏ ਉਕਤ ਮੁਲਜ਼ਮ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਸੀ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਸੀ।

ਜੰਗਲੀ ਜੀਵ ਸੁਰੱਖਿਆ ਵਿਭਾਗ ਮੁਹਾਲੀ ਦੀ ਟੀਮ ਦਿਨ ਰਾਤ ਪਿੰਡਾਂ ਵਿਚ ਗਸਤ ਕਰ ਰਹੀਆਂ

ਜੰਗਲੀ ਜੀਵ ਸੁਰੱਖਿਆ ਵਿਭਾਗ ਮੁਹਾਲੀ ਦੀ ਟੀਮ ਦਿਨ ਰਾਤ ਪਿੰਡਾਂ ਵਿਚ ਗਸਤ ਕਰ ਰਹੀਆਂ

ਤਹਿਸੀਲ ਖਰੜ ਦੇ ਪਿੰਡ ਪੀਰ ਸੁਹਾਣਾ, ਸਿੰਬਲਮਾਜਰਾ ਅਤੇ ਪਿੰਡ ਰੁੜਕੀ ਪੁਖਤਾ ਦੇ ਖੇਤਾਂ ਵਿਚ ਤੇਦੂਏ ਨੂੰ ਲੈ ਕੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੁਹਾਲੀ ਦੀ ਟੀਮ ਵਲੋਂ ਅੱਜ ਤੇਦੂਆ ਦੀ ਭਾਲ ਨੂੰ ਲੈ ਕੇ ਤੀਸਰੇ ਦਿਨ ਵੀ ਜਾਂਚ ਕੀਤੀ ਗਈ, ਕਿਉਕਿ ਅੱਜ ਵੀ ਵਿਭਾਗ ਨੂੰ ਪਿੰਡ ਪੀਰ ਸੁਹਾਣਾ, ਰੁੜਕੀ ਪੁਖਤਾ ਨੇੜੇ ਖੇਤਾਂ ਵਿਚ ਤੇਦੂਏ ਘੁੰਮਦਾ ਵੇਖਿਆ ਗਿਆ ਸੀ। ਜੰਗਲੀ ਜੀਵ ਸੁਰੱਖਿਆ ਵਿਭਾਗ ਮੁਹਾਲੀ ਦੇ ਏਰੀਆ ਇੰਚਾਰਜ਼ ਪਰਮਿੰਦਰ ਸਿੰਘ, ਬਲਾਕ ਅਫਸਰ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਹਰਿੰਦਰ ਹਿਨਾ, ਦਲਜੀਤ ਕੌਰ ਦੋਵੇ ਵਣ ਕਾਰਡ ਅਤੇ ਕਰਮਜੀਤ ਸਿੰਘ ਬੇਲਦਾਰ ਦੀ ਅਗਵਾਈ ਵਾਲੀ ਟੀਮ ਵਲੋਂ ਸੂਚਨਾ ਮਿਲਣ ਤੇ ਅੱਜ ਤੀਸਰੀ ਵਾਰ ਖੇਤਾਂ ਵਿਚ ਜਾਂਚ ਕੀਤੀ ਗਈ ਅਤੇ ਤੇਦੂਏ ਦੇ ਪੈਰਾਂ ਦੇ ਨਿਸ਼ਾਨ ਲੈ ਕੇ ਛੱਤਬੀੜ ਚਿੜੀਘਰ ਵਿਖੇ ਭੇਜੇ ਗਏ ਤਾਂ ਕਿ ਪਤਾ ਲੱਗ ਸਕੇ ਕਿ ਇਹ ਤੇਦੂਏ ਦੇ ਹਨ ਜਾਂ ਨਹੀਂ। ਉਨ੍ਹਾਂ ਦਸਿਆ ਕਿ ਪਿੰਡ ਸਿੰਬਲਮਾਜਰਾ ਵਿਖੇ ਪਹਿਲਾਂ ਹੀ ਖੇਤਾਂ ਵਿਚ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਲਏ ਜਾ ਚੁੱਕੇ ਹਨ ਅਤੇ ਅੱਜ ਮੁੜ ਜਾਣਕਾਰੀ ਮਿਲੀ ਕਿ ਪਿੰਡ ਰੁੜਕੀ ਪੁਖਤਾ, ਪਿੰਡ ਪੀਰ ਸੁਹਾਣਾ ਦੇ ਖੇਤਾਂ ਵਿਚ ਸਵੇਰੇ ਕੰਮ ਕਰਨ ਵਾਲੇ ਕਿਸਾਨਾਂ ਨੇ ਤੇਦੂਆਂ ਘੁੰਮਦਾ ਵੇਖਿਆ ਜੋ ਚਰੀ ਫਸਲ ਵਿਚ ਵੜ੍ਹ ਗਿਆ ਜਿਸ ਤੇ ਤੁਰੰਤ ਬਾਅਦ ਵਿਭਾਗ ਨੂੰ ਸੂਚਨਾ ਮਿਲੀ ਅਤੇ ਟੀਮ ਮੌਕੇ ਤੇ ਪੁੱਜੀ ਅਤੇ ਭਾਲ ਕਰਨੀ ਸ਼ੁਰੂ ਕੀਤੀ। ਉਨ੍ਹਾ ਦਸਿਆ ਕਿ ਖਰੜ ਤਹਿਸੀਲ ਦੇ ਪਿੰਡ ਮਹਿਮੂਦਪੁਰ ਵਿਖੇ ਜੋ ਪਿਛਲੇ ਦਿਨੀ ਜਾਨਵਰ ਨੂੰ ਕਾਬੂ ਕਰਨ ਲਈ ਪਿੰਜਰਾ ਲਗਾਇਆ ਗਿਆ ਸੀ ਉਹ ਵੀ ਅੱਜ ਦੂਸਰੀ ਥਾਂ ਤੇ ਬਦਲਿਆ ਗਿਆ ਹੈ ਕਿਉਕਿ ਇਸ ਪਿੰਡ ਦੇ ਵਸਨੀਕਾਂ ਵਲੋਂ ਮੁੜ ਤੋਂ ਤੇਦੂਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਨ੍ਹਾਂ ਪਿੰਡਾਂ ਵਿਚ ਜਿਸ ਤਰ੍ਹਾਂ ਦੀਆਂ ਸੂਚਨਾ ਮਿਲ ਰਹੀਆਂ ਹਨ ਉਨ੍ਹਾਂ ਨੂੰ ਵੇਖਦੇ ਹੋਏ ਪਿੰਜਰਾ ਲਗਾਇਆ ਜਾਵੇਗਾ। ਪਿੰਡ ਸਿੰਬਲਮਾਜਰਾ ਦੇ ਵਸਨੀਕ ਗੁਰਪ੍ਰੀਤ ਸਿੰਘ ਜੋ ਟੀਮ ਦੇ ਨਾਲ ਸਨ ਉਨ੍ਹਾਂ ਦਸਿਆ ਕਿ ਅਮਰਜੀਤ ਸਿੰਘ, ਜੀਵਨ ਸਿੰਘ, ਅਮਰਦੀਪ ਸਿੰਘ, ਨੀਟਾ ਰੁੜਕੀ ਸਮੇਤ ਹੋਰ ਪਿੰਡਾਂ ਦੇ ਵਸਨੀਕ ਹਾਜ਼ਰ ਸਨ। ਜੰਗਲੀ ਜੀਵ ਸੁਰੱਖਿਆ ਵਿਭਾਗ ਮੁਹਾਲੀ ਦੀ ਟੀਮ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਨਾਲ ਲੈ ਕੇ ਪਿੰਡ ਰੁੜਕੀ ਪੁਖਤਾ, ਪਿੰਡ ਸਿੰਬਲਮਾਜਰਾ ਵਿਖੇ ਟਰੈਕਟਰਾਂ ਤੇ ਚੜ੍ਹਕੇ ਸ਼ਾਮਲਾਤ ਜ਼ਮੀਨ ਵਿਚ ਤੇਦੂਆਂ ਦੀ ਭਾਲ ਕੀਤੀ। ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਟੀਮ ਵਲੋਂ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ, ਦਿਨ ਰਾਤ ਵਿਭਾਗ ਦੀਆਂ ਟੀਮਾਂ ਦੀ ਗਸਤ ਇਸ ਖੇਤਰ ਦੇ ਪਿੰਡਾਂ ਵਿਚ ਕੀਤੀ ਜਾ ਰਹੀ ਹੈ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਉਹ ਸੂਚਨਾ ਦੇ ਸਕਦੇ ਹਨ।

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਖੁੱਲਾ ਕਰਨ ਲਈ ਕਾਰ ਸੇਵਾ ਸ਼ੁਰੂ

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਖੁੱਲਾ ਕਰਨ ਲਈ ਕਾਰ ਸੇਵਾ ਸ਼ੁਰੂ

ਧਰਮਨਗਰੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਹੋਰ ਖੁੱਲਾ ਕਰਨ ਲਈ ਬੁੱਧਵਾਰ ਨੂੰ ਕਾਰ ਸੇਵਾ ਸ਼ੁਰੂ ਕੀਤੀ ਗਈ। ਕਾਰ ਸੇਵਾ ਲਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬੁਲਾਰੇ ਕਵਲਜੀਤ ਸਿੰਘ ਅਜਰਾਣਾ, ਕਾਰਜਕਾਰਨੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਬਿੰਦੂ, ਪਰਮਜੀਤ ਸਿੰਘ ਮੱਕੜ, ਬਾਬਾ ਸ਼ੁਬੇਗ ਸਿੰਘ ਕਾਰ ਸੇਵਾ ਵਾਲੇ, ਅਮੀਰ ਸਿੰਘ, ਨਰਿੰਦਰ ਸਿੰਘ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ। ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ, ਉਪਰੰਤ ਕਾਰ ਸੇਵਾ ਲਈ ਟੱਪਾ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਜਿਸ ਸਥਾਨ 'ਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਹੈ ਅਤੇ ਇੱਥੇ ਸਥਾਪਿਤ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੂੰ ਵੱਡਾ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮੰਗ ਨੂੰ ਪੂਰਾ ਕਰਨ ਲਈ ਹੁਣ ਬਾਬਾ ਸ਼ੁਬੇਗ ਸਿੰਘ ਕਾਰ ਸੇਵਾ ਵਾਲਿਆਂ ਨੂੰ ਦਰਬਾਰ ਸਾਹਿਬ ਨੂੰ ਹੋਰ ਖੁੱਲਾ ਬਣਾਉਣ ਦੀ ਸੇਵਾ ਸੌਂਪੀ ਗਈ ਹੈ। ਬੁਲਾਰੇ ਕਵਲਜੀਤ ਸਿੰਘ ਅਜਰਾਣਾ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਮੰਗ ਸੀ ਕਿ ਗੁਰਦੁਆਰਾ ਸ਼੍ਰੀ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਦੇ ਦਰਬਾਰ ਸਾਹਿਬ ਦਾ ਹੋਰ ਵਿਸਥਾਰ ਕੀਤਾ ਜਾਵੇ, ਜਿਸ ਨੂੰ ਪੂਰਾ ਕਰਨ ਲਈ ਹੁਣ ਇਸ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਬਾਬਾ ਸ਼ੁਬੇਗ ਸਿੰਘ ਕਾਰ ਸੇਵਾ ਵਾਲੇ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਰਜਕਾਰੀ ਕਮੇਟੀ ਮੈਂਬਰ ਹਰਵਿੰਦਰ ਸਿੰਘ ਬਿੰਦੂ, ਪਰਮਜੀਤ ਸਿੰਘ ਮੱਕੜ, ਅਮੀਰ ਸਿੰਘ, ਨਰਿੰਦਰ ਸਿੰਘ, ਮੈਨੇਜਰ ਹਰਮੀਤ ਸਿੰਘ ਅਤੇ ਸੰਗਤਾਂ ਨੇ ਬੜੇ ਉਤਸ਼ਾਹ ਨਾਲ ਇਸ ਦੀ ਕਾਰ ਸੇਵਾ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬਾਬਾ ਸ਼ੁਬੇਗ ਸਿੰਘ ਕਈ ਗੁਰਦੁਆਰਾ ਸਾਹਿਬਾਨ ਵਿੱਚ ਉਸਾਰੀ ਕਾਰਜਾਂ ਦੀ ਕਾਰ ਸੇਵਾ ਕਰ ਰਹੇ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਕਾਰ ਸੇਵਾ ਵਿੱਚ ਲੱਗੇ ਹੋਏ ਹਨ। ਇਹ ਕਾਰ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ। ਉਨ੍ਹਾਂ ਸੰਗਤ ਨੂੰ ਬਾਬਾ ਸ਼ੁਬੇਗ ਸਿੰਘ ਦੀ ਕਾਰ ਸੇਵਾ ਲਈ ਵੱਧ ਤੋਂ ਵੱਧ ਮਾਲੀ ਸਹਿਯੋਗ ਦੇਣ ਦੀ ਅਪੀਲ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਇੰਟਰਾ-ਯੂਨੀਵਰਸਿਟੀ ਸਮਾਰਟ ਇੰਡੀਆ ਹੈਕਾਥੌਨ 2024 ਦੀ ਸਫਲਤਾਪੂਰਵਕ ਸਮਾਪਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਇੰਟਰਾ-ਯੂਨੀਵਰਸਿਟੀ ਸਮਾਰਟ ਇੰਡੀਆ ਹੈਕਾਥੌਨ 2024 ਦੀ ਸਫਲਤਾਪੂਰਵਕ ਸਮਾਪਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਵਿਗਿਆਨਕ ਖੋਜ ਅਤੇ ਨਵੀਨਤਾ ਕੇਂਦਰ (ਸੀ.ਐਸ.ਆਰ.ਆਈ.) ਨੇ ਸਫਲਤਾਪੂਰਵਕ ਦੋ ਦਿਨਾ ਅੰਤਰ-ਯੂਨੀਵਰਸਿਟੀ ਸਮਾਰਟ ਇੰਡੀਆ ਹੈਕਾਥਨ 2024 ਮੁਕਾਬਲਿਆਂ ਦਾ ਆਯੋਜਨ ਕੀਤਾ।  ਨਵੀਨਤਾ ਅਤੇ ਸਿਰਜਣਾਤਮਕਤਾ ਦੇ ਮਾਧਿਅਮ ਨਾਲ ਅਸਲ-ਸੰਸਾਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਤੇ ਕੇਂਦ੍ਰਿਤ ਇਸ ਇਵੈਂਟ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ। ਪਹਿਲਾ ਦਿਨ ਹਾਰਡਵੇਅਰ ਥੀਮ ਨੂੰ ਸਮਰਪਿਤ ਸੀ, ਜਿੱਥੇ ਅੱਠ ਟੀਮਾਂ ਨੇ ਮੇਡਟੈਕ, ਐਗਰੀਕਲਚਰ, ਫੂਡਟੈਕ, ਪੇਂਡੂ ਵਿਕਾਸ, ਸਸਟੇਨੇਬਲ ਅਤੇ ਰੀਨਿਊਏਬਲ ਐਨਰਜੀ, ਅਤੇ ਹੈਰੀਟੇਜ ਅਤੇ ਸੱਭਿਆਚਾਰ ਵਰਗੇ ਨਾਜ਼ੁਕ ਖੇਤਰਾਂ ਵਿੱਚ ਨਵੀਨਤਾਕਾਰੀ ਹੱਲ ਪੇਸ਼ ਕੀਤੇ।ਫਿਜ਼ੀਓਥੈਰੇਪੀ, ਫੂਡ ਪ੍ਰੋਸੈਸਿੰਗ ਟੈਕਨਾਲੋਜੀ, ਬਾਇਓਟੈਕਨਾਲੋਜੀ, ਕੈਮਿਸਟਰੀ, ਅਤੇ ਭੌਤਿਕ ਵਿਗਿਆਨ ਦੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੇ ਹਾਰਡਵੇਅਰ-ਆਧਾਰਿਤ ਨੁਕਤਿਆਂ ਦਾ ਪ੍ਰਦਰਸ਼ਨ ਕਰਦਿਆ ਤਕਨੀਕੀ ਮੈਡੀਕਲ ਤਕਨਾਲੋਜੀਆਂ ਤੋਂ ਲੈ ਕੇ ਪੇਂਡੂ ਸਥਿਰਤਾ ਪ੍ਰੋਜੈਕਟਾਂ ਤੱਕ, ਸ਼ਾਨਦਾਰ ਸਮੱਸਿਆ-ਹੱਲ ਕਰਨ ਦੀਆਂ ਯੋਗਤਾਵਾਂ ਅਤੇ ਸਕੇਲੇਬਲ, ਪ੍ਰਭਾਵਸ਼ਾਲੀ ਹੱਲਾਂ 'ਤੇ ਧਿਆਨ ਕੇਂਦ੍ਰਤ ਕੀਤਾ।

ਤੇਂਦੂਏ ਨੇ ਨੰਗਲ ਸ਼ਹਿਰ ‘ਚ ਮੁੜ ਦਿੱਤੀ ਦਸਤਕ, ਲੋਕ ਸਹਿਮੇ।

ਤੇਂਦੂਏ ਨੇ ਨੰਗਲ ਸ਼ਹਿਰ ‘ਚ ਮੁੜ ਦਿੱਤੀ ਦਸਤਕ, ਲੋਕ ਸਹਿਮੇ।

ਪੰਜਾਬ ਭਵਨ’ ਵੱਲੋਂ ਛਾਪੀ ਕਿਤਾਬ ਦੇ ਬਾਲ ਲੇਖਕਾਂ ਦਾ ਸਨਮਾਨ।

ਪੰਜਾਬ ਭਵਨ’ ਵੱਲੋਂ ਛਾਪੀ ਕਿਤਾਬ ਦੇ ਬਾਲ ਲੇਖਕਾਂ ਦਾ ਸਨਮਾਨ।

ਭਾਰਤ ਮਾਤਾ ਅਭਿਨੰਦਨ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

ਭਾਰਤ ਮਾਤਾ ਅਭਿਨੰਦਨ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

ਮੋਟਰ ਸਾਇਕਲ ਸਵਾਰ 2 ਨੋਜੁਆਨ 15 ਕਿਲੋ ਭੁੱਕੀ ਸਮੇਤ ਕਾਬੂ

ਮੋਟਰ ਸਾਇਕਲ ਸਵਾਰ 2 ਨੋਜੁਆਨ 15 ਕਿਲੋ ਭੁੱਕੀ ਸਮੇਤ ਕਾਬੂ

ਵਾਤਾਵਰਣ ਅਨੁਕੂਲ ਸਫਾਈ ਏਜੰਟ ਤਿਆਰ ਕਰਨ ਲਈ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਵਾਤਾਵਰਣ ਅਨੁਕੂਲ ਸਫਾਈ ਏਜੰਟ ਤਿਆਰ ਕਰਨ ਲਈ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

450 ਸਾਲਾਂ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪਿੰਡ ਵੈਰੋਵਾਲ ਬਾਵਿਆਂ ਤੋ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

450 ਸਾਲਾਂ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪਿੰਡ ਵੈਰੋਵਾਲ ਬਾਵਿਆਂ ਤੋ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਸੰਗਰੂਰ ਸਰਕਾਰੀ ਹਸਪਤਾਲ ਵਿਚ ਸ਼ਰੇਆਮ ਗੁੰਡਾਗਰਦੀ*

ਸੰਗਰੂਰ ਸਰਕਾਰੀ ਹਸਪਤਾਲ ਵਿਚ ਸ਼ਰੇਆਮ ਗੁੰਡਾਗਰਦੀ*

ਵਿਆਹ ਪੁਰਬ ਮੌਕੇ ਬਟਾਲਾ ’ਚ ਮਹਾਨ ਨਗਰ ਕੀਰਤਨ ਸਜਾਇਆ ਗਿਆ

ਵਿਆਹ ਪੁਰਬ ਮੌਕੇ ਬਟਾਲਾ ’ਚ ਮਹਾਨ ਨਗਰ ਕੀਰਤਨ ਸਜਾਇਆ ਗਿਆ

ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਖੜ੍ਹੇ ਮੀਂਹ ਦੇ ਪਾਣੀ ਦੀ ਨਗਰ ਕੌਂਸਲ ਨੇ ਫੌਰੀ ਕਰਵਾਈ ਨਿਕਾਸੀ

ਸਰਹਿੰਦ-ਫਤਹਿਗੜ੍ਹ ਸਾਹਿਬ ਵਿਖੇ ਖੜ੍ਹੇ ਮੀਂਹ ਦੇ ਪਾਣੀ ਦੀ ਨਗਰ ਕੌਂਸਲ ਨੇ ਫੌਰੀ ਕਰਵਾਈ ਨਿਕਾਸੀ

ਪੁਲਿਸ ਨੇ ਸ਼ਰਾਬ ਦੇ ਨਸ਼ੇ ਵਿੱਚ ਕੈਂਟਰ ਚਲਾਉਣ ਵਾਲੇ ਡਰਾਈਵਰ ਦਾ ਚਲਾਨ ਕੀਤਾ

ਪੁਲਿਸ ਨੇ ਸ਼ਰਾਬ ਦੇ ਨਸ਼ੇ ਵਿੱਚ ਕੈਂਟਰ ਚਲਾਉਣ ਵਾਲੇ ਡਰਾਈਵਰ ਦਾ ਚਲਾਨ ਕੀਤਾ

ਬਿਜਲੀ ਕਰਮਚਾਰੀਆਂ ਦੂਜੇ ਦਿਨ ਵੀ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਬਿਜਲੀ ਕਰਮਚਾਰੀਆਂ ਦੂਜੇ ਦਿਨ ਵੀ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਬਿਜਲੀ ਕਰਮਚਾਰੀਆਂ ਦੂਜੇ ਦਿਨ ਵੀ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਬਿਜਲੀ ਕਰਮਚਾਰੀਆਂ ਦੂਜੇ ਦਿਨ ਵੀ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ

ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਚਲਾ ਬਲੱਡ ਬੈਂਕ ਬੰਦ ਹੋਣ ਦੀ ਨੌਬਤ ਨਹੀਂ ਆਵੇਗੀ : ਸਪੀਕਰ ਸੰਧਵਾਂ

ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਚਲਾ ਬਲੱਡ ਬੈਂਕ ਬੰਦ ਹੋਣ ਦੀ ਨੌਬਤ ਨਹੀਂ ਆਵੇਗੀ : ਸਪੀਕਰ ਸੰਧਵਾਂ

ਟੋਲ ਪਲਾਜ਼ਿਆਂ 'ਤੇ ਐਮਰਜੈਂਸੀ ਸਿਹਤ ਸੰਭਾਲ ਅਤੇ ਟਰਾਮਾ ਕੇਅਰ ਸੇਵਾਵਾਂ ਲਾਜ਼ਮੀ

ਟੋਲ ਪਲਾਜ਼ਿਆਂ 'ਤੇ ਐਮਰਜੈਂਸੀ ਸਿਹਤ ਸੰਭਾਲ ਅਤੇ ਟਰਾਮਾ ਕੇਅਰ ਸੇਵਾਵਾਂ ਲਾਜ਼ਮੀ

ਦਸਮੇਸ਼ ਸਕੂਲਾਂ ਸਰਦੂਲਗੜ੍ਹ ਦੀਆ ਵਾਲੀਬਾਲ ਖਿਡਾਰਨਾਂ ਨੇ ਜਿਲ੍ਹਾ ਖੇਡਾਂ ਵਿੱਚੋਂ ਜਿੱਤੇ 2 ਸੋਨ ਤਗਮੇ 

ਦਸਮੇਸ਼ ਸਕੂਲਾਂ ਸਰਦੂਲਗੜ੍ਹ ਦੀਆ ਵਾਲੀਬਾਲ ਖਿਡਾਰਨਾਂ ਨੇ ਜਿਲ੍ਹਾ ਖੇਡਾਂ ਵਿੱਚੋਂ ਜਿੱਤੇ 2 ਸੋਨ ਤਗਮੇ 

Back Page 22