ਸਾਡੀਆਂ ਸਿਖਿਆ ਸੰਸਥਾਵਾਂ ਵਿਖੇ ਵਿਦਿਆਰਥੀਆਂ ਨੂੰ ਡਾਲਰ ਅਤੇ ਨੋਟ ਕਮਾਉਣ ਦੀ ਜਾਣਕਾਰੀ ਤਾਂ ਦਿੱਤੀ ਜਾਂਦੀ ਹੈ ਪਰ ਸਿਹਤ, ਤਦੰਰੁਸਤੀ, ਵਾਤਾਵਰਨ, ਸੇਫਟੀ , ਮਨੁੱਖਤਾ, ਘਰ ਪਰਿਵਾਰਾਂ ਪ੍ਰਤੀ ਪ੍ਰੇਮ ਹਮਦਰਦੀ ਸਬਰ ਸ਼ਾਂਤੀ ਅਤੇ ਇਨ੍ਹਾਂ ਨੂੰ ਬਚਾਉਣ ਦੀ ਸਿੱਖਿਆ ਨਹੀ ਦਿੱਤੀ ਜਾਂਦੀ । ਹਰਰੋਜ਼ ਤਬਾਹੀ ਹਰ ਸਾਲ ਗਰਮੀਆਂ ਦਾ ਕਹਿਰ ਵੱਧਦਾ ਜਾ ਰਿਹਾ ਹੈ ਕਿਉਂਕਿ ਲੋਕਾਂ ਵਲੋਂ ਪਥਰਾਂ ਸੀਮਿੰਟ ਲੋਹੇ ਦੇ ਘਰਾਂ, ਕੋਠੀਆਂ, ਇਮਾਰਤਾਂ, ਦਫ਼ਤਰਾਂ, ਦੁਕਾਨਾਂ ਹੋਟਲਾਂ, ਫੈਕਟਰੀਆਂ, ਕੰਟੀਨਾਂ ਸਿਨੇਮਾ ਹਾਲਾਂ ਅਤੇ ਗੱਡੀਆਂ ਵਿੱਚ ਵਧਦੀ ਗਰਮੀ ਤੋਂ ਬਚਣ ਲਈ ਏ ਸੀ ਲਗਵਾਏ ਜਾ ਰਹੇ ਹਨ