ਸਿੰਘ ਸਾਹਿਬ ਬਾਬਾ ਚੇਤ ਸਿੰਘ ਬੁੱਢਾ ਦਲ ਦੇ ਨਿਧੜਕ ਜਰਨੈਲ, ਸੇਵਾ ਦੇ ਪੁੰਜ, ਕਥਨੀ ਕਰਨੀ ਦੇ ਸੂਰੇ, ਦੂਰਅੰਦੇਸ਼, ਸੂਝਵਾਨ ਬੁੱਢਾ ਦਲ ਦੇ 12ਵੇਂ ਜਥੇਦਾਰ ਹੋਏ ਹਨ । ਇਨ੍ਹਾਂ ਦਾ ਜਨਮ ਸੰਨ 1903 ਵਿੱਚ ਪਿੰਡ ਤਲਵੰਡੀ ਸਾਬੋ ਕੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਜ਼ਿਲ੍ਹਾ ਬਠਿੰਡਾ ਦੇ ਸਰਦੇ ਪੁਜਦੇ ਕਿਸਾਨ ਸ. ਰਾਮਦਿੱਤਾ ਸਿੰਘ ਦੇ ਗ੍ਰਹਿ ਅਤੇ ਮਾਤਾ ਪ੍ਰਧਾਨ ਕੌਰ ਦੀ ਕੁੱਖੋ ਹੋਇਆ।